WCB-Alberta ਵਿੱਚ ਸਵਾਗਤ ਹੈ

​ਕੰਮ ਕਰਨ ਵਾਲੇ ਸਥਾਨ 'ਤੇ ਲੱਗਣ ਵਾਲੀਆਂ ਚੋਟਾਂ, ਜ਼ਖਮੀ ਹੋਣ ਵਾਲਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ। ਅਸੀਂ ਇਹਨਾਂ ਚੋਟਾਂ ਦੇ ਨਾਲ ਹੋ ਸਕਣ ਵਾਲੇ ਅਸਰ ਨੂੰ ਸਮਝਦੇ ਹਾਂ ਅਤੇ ਅਸੀਂ ਇੱਥੇ ਸਹਾਇਤਾ ਲਈ ਹਾਂ। ਅਸੀਂ ਉਹਨਾਂ ਲੋਕਾਂ ਦੀ ਜੋ ਨੌਕਰੀ 'ਤੇ ਜ਼ਖਮੀ ਹੋ ਚੁੱਕੇ ਹਨ, ਉਹਨਾਂ ਦੇ ਰੁਜ਼ਗਾਰਦਾਤਾਵਾਂ ਅਤੇ ਸਿਹਤ ਦੇਖਭਾਲ ਪ੍ਰਦਾਤਾਵਾਂ ਨਾਲ ਉਹਨਾਂ ਨੂੰ ਕੰਮ ਅਤੇ ਲਾਭਕਾਰੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਅਤੇ ਸੁਰੱਖਿਅਤ ਤੌਰ 'ਤੇ ਵਾਪਸ ਪਰਤਣ ਵਿੱਚ ਸਹਾਇਤਾ ਕਰਦੇ ਹਾਂ।

ਜਦਕਿ ਸਾਡੀ ਵੈੱਬਸਾਈਟ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੈ, ਅਸੀਂ ਤੁਹਾਡੇ ਵੱਲੋਂ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਹੀ ਤੁਹਾਡੇ ਨਾਲ ਸੰਚਾਰ ਕਰਨਾ ਚਾਹੁੰਦੇ ਹਾਂ। ਅਸੀਂ ਸਾਡੀ ਸਭ ਤੋਂ ਜ਼ਿਆਦਾ ਪਹੁੰਚ ਕੀਤੀ ਜਾਣ ਵਾਲੀ ਜਾਣਕਾਰੀ ਵਿੱਚੋਂ ਕੁਝ ਜਾਣਕਾਰੀ ਤੁਹਾਡੀ ਭਾਸ਼ਾ ਵਿੱਚ ਉਪਲਬਧ ਕਰਵਾਈ ਹੈ ਅਤੇ ਜੇਕਰ ਤੁਹਾਨੂੰ ਸਾਨੂੰ ਸਮਝਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਅਸੀਂ ਦੁਭਾਸ਼ੀਏ ਅਤੇ ਅਨੁਵਾਦ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ। ਅਨੁਵਾਦ ਸੇਵਾਵਾਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਆਪਣੇ ਨਿਰਣਾਇਕ, ਕੇਸ ਮੈਨੇਜਰ ਜਾਂ ਸਾਡੇ ਦਾਅਵਾ ਸੰਪਰਕ ਕੇਂਦਰ ਨੂੰ ਕਾਲ ਕਰੋ।

ਇਹ ਤੁਹਾਡਾ ਅਧਿਕਾਰ ਹੈ ਕਿ ਤੁਸੀਂ ਕੰਮ ਦੇ ਸਥਾਨ ਤੇ ਲੱਗੀ ਸੱਟ ਬਾਰੇ ਰਿਪੋਰਟ ਕਰੋ।

ਜੇਕਰ ਤੁਹਾਨੂੰ ਕੰਮ 'ਤੇ ਸੱਟ ਲੱਗੀ ਹੈ, ਤਾਂ ਆਪਣੇ ਰੋਜ਼ਗਾਰਦਾਤਾ ਨੂੰ ਦੱਸੋ ਅਤੇ ਸਾਨੂੰ ਆਪਣੇ ਸੱਟ ਦੀ ਰਿਪੋਰਟ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਰਿਪੋਰਟ ਨਾ ਕਰਨ ਲਈ ਤੁਹਾਡੇ ਉੱਤੇ ਦਬਾਅ ਪਾਇਆ ਗਿਆ ਹੈ, ਤੁਸੀਂ ਇਹ ਗੁਪਤ ਫਾਰਮ ਨੂੰ ਪੂਰਾ ਕਰ ਕੇ ਸਾਨੂੰ ਦੱਸ ਸਕਦੇ ਹੋਂ।

Resources